NotHing To WoRry

NotHing To WoRry Entertainment / funny / comedy �

ਮਨੁੱਖੀ ਛਾਤੀ ਵਿੱਚ ਧੜਕਦਾ ਸੂਰ ਦਾ ਦਿਲ ਮੈਡੀਕਲ ਇਤਿਹਾਸ ਵਿੱਚ ਅਮਰੀਕਾ ਦੀ ਮੈਰੀਲੈਂਡ ਯੂਨੀਵਰਸਿਟੀ ਨੇ ਇੱਕ ਨਵਾਂ ਚਮਤਕਾਰ ਕੀਤਾ ਹੈ। ਡੇਵਿਡ ਬੈਨ...
15/01/2022

ਮਨੁੱਖੀ ਛਾਤੀ ਵਿੱਚ ਧੜਕਦਾ ਸੂਰ ਦਾ ਦਿਲ

ਮੈਡੀਕਲ ਇਤਿਹਾਸ ਵਿੱਚ ਅਮਰੀਕਾ ਦੀ ਮੈਰੀਲੈਂਡ ਯੂਨੀਵਰਸਿਟੀ ਨੇ ਇੱਕ ਨਵਾਂ ਚਮਤਕਾਰ ਕੀਤਾ ਹੈ।
ਡੇਵਿਡ ਬੈਨੇਟ ਨਾਮਕ 57 ਸਾਲਾਂ ਸਖਸ਼ ਦੇ ਸਰੀਰ ਵਿੱਚ ਟਰਾਂਸਪਲਾਂਟ ਕਰਕੇ ਇੱਕ ਸੂਰ ਦਾ ਦਿਲ ਲਗਾਇਆ ਗਿਆ। ਇਸ ਵਕਤ ਵਿਅਕਤੀ ਫਿਲਹਾਲ ਠੀਕ ਹੈ। ਡਾਕਟਰ ਅਗਲ਼ੇ ਕੁਝ ਹਫਤੇ ਉਸ ਤੇ ਨਿਗ੍ਹਾ ਰੱਖਣਗੇ।
ਕਿਸੇ ਵੀ ਬਾਹਰੀ ਅੰਗ ਨੂੰ ਮਨੁੱਖੀ ਸਰੀਰ ਦਾ ਇਮੂਨਟੀ ਸਿਸਟਮ ਸਵੀਕਾਰ ਨਹੀਂ ਕਰਦਾ। ਇਥੇ ਵਿਗਿਆਨਕਾਂ ਨੇ ਜੀਨ ਤਕਨਾਲੋਜੀ ਦੀਆਂ ਨਵੀਆਂ ਖੋਜਾਂ ਦਾ ਲਾਹਾ ਲੈਂਦੇ ਹੋਏ। ਸੂਰ ਦੇ ਦਿਲ ਵਿੱਚੋਂ ਤਿੰਨ ਜੀਨ ਕੱਢ ਦਿੱਤੇ ਗਏ ਜਿਹਨਾਂ ਵਿੱਚੋ ਇੱਕ ਉਸ ਸ਼ੂਗਰ ਨੂੰ ਪੈਦਾ ਕਰਦਾ ਸੀ ਜੋ ਕਿ ਮਨੁੱਖੀ ਸਰੀਰ ਨੂੰ ਦੁਸ਼ਮਣ ਹੋਣ ਦਾ ਅਹਿਸਾਸ ਦਵਾਉਂਦੀ ਸੀ। ਦੂਸਰਾ ਜੀਨ ਦਿਲ ਦੇ ਵਾਧੇ ਨੂੰ ਰੋਕਣ ਲਈ ਕੱਢ ਦਿੱਤਾ ਗਿਆ।ਤੇ ਪੰਜ ਨਵੇਂ ਜੀਨ ਇਸ ਵਿੱਚ ਪਾਏ ਗਏ।
ਇਸਤੋਂ ਪਹਿਲਾਂ 1984 ਵਿੱਚ ਹੋਏ ਇੱਕ ਪ੍ਰੋਯੋਗ ਵਿੱਚ ਇੱਕ ਬੱਚੇ ਨੂੰ ਬਬੂਨ ਦਾ ਦਿਲ ਲਗਾਇਆ ਗਿਆ ਸੀ ਜੋ ਕਿ 21 ਦਿਨ ਜਿੰਦਾ ਰਿਹਾ ਸੀ। ਪ੍ਰੰਤੂ ਉਦੋਂ ਜੀਨ ਐਡਟ ਤਕਨੀਕ ਕਾਰਗਾਰ ਨਹੀਂ ਸੀ।
ਜੀਨ ਤਕਨਾਲੋਜੀ ਵਿੱਚ ਆਏ ਨਵੇਂ ਸੁਧਾਰਾਂ ਕਰਕੇ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਗਿਆਨ ਉਹਨਾਂ ਮੁਸ਼ਕਲਾਂ ਦਾ ਹੱਲ ਵੀ ਕੱਢ ਲਵੇਗਾ ਜੋ ਮੈਡੀਕਲ ਵਿੱਚ ਹਲੇ ਤੱਕ ਚਮਤਕਾਰ ਹੀ ਮੰਨੀਆਂ ਜਾਂਦੀਆਂ ਹਨ।
ਮੈਡੀਕਲ ਸਾਇੰਸ ਵਿੱਚ ਕੋਈ ਵੀ ਤਕਨੀਕ ਹਜਾਰਾਂ ਪ੍ਰੋਯੋਗਾਂ ਮਗਰੋਂ ਵਿਕਸਤ ਹੁੰਦੀ ਹੈ। ਇਸਦਾ ਸਫ਼ਲ ਹੋਣਾ ਅੱਗਿਓਂ ਹੋਰ ਹਜਾਰਾਂ ਨਵੀਆਂ ਤਕਨੀਕਾਂ ਲਈ ਰਾਹ ਖੋਲ੍ਹਦਾ ਹੈ।
ਡੇਵਿਡ ਬੈਨੇਟ ਬਿਮਾਰੀ ਤੋਂ ਪੀੜਤ ਸੀ ਜਿਸ ਕਰਕੇ ਉਹ ਕਿਸੇ ਪੰਪ ਜਾਂ ਨਕਲੀ ਦਿਲ ਨਾਲ ਜਿਉਂਦਾ ਨਹੀਂ ਸੀ ਰਹਿ ਸਕਦਾ।ਇਸ ਲਈ ਕਿਸੇ ਵੀ ਤਰੀਕੇ ਜਿਊਣ ਲਈ ਉਸਨੇ ਸੂਰ ਦੇ ਦਿਲ ਨੂੰ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ।
ਉਸਨੇ ਕਿਹਾ ਮੈਂ ਜਿਊਣਾ ਚਾਹੁੰਦਾ ਹਾਂ ਤੇ ਇਹੋ ਮੇਰੀ ਆਖਰੀ ਪਸੰਦ ਹੈ।

15/01/2022

Babbu Rana /drama /Ep -03

15/01/2022

Babbu Rana/ drama / Ep-01

Address

Chandigarh

Website

Alerts

Be the first to know and let us send you an email when NotHing To WoRry posts news and promotions. Your email address will not be used for any other purpose, and you can unsubscribe at any time.

Share